ਨਵੀਂ ਦਿੱਲੀ :ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਆਪਣਾ ਸਭ ਤੋਂ ਵੱਡਾ ਦਾਅ ਚੱਲਣ ਦੀ ਤਿਆਰੀ ’ਚ ਹੈ। ਬਾਕੀ ਪਾਰਟੀਆਂ ਨੇ ਵੀ ਆਪਣਾ ਜ਼ੋਰ ਲਗਾਉਣਾ ਸ਼ੁਰੂ ਕਰ ਦਿੱਤਾ ਹੈ। ਆਮ ਆਦਮੀ ਪਾਰਟੀ ਆਪਣੇ ਰਾਜ ਸਭਾ ਸੰਸਦ ਮੈਂਬਰ, ਸਾਬਕਾ ਵਿਧਾਇਕ, ਸੀ.ਏ. ਅਤੇ ਪਾਰਟੀ ’ਚ ਅਹਿਮ ਅਹੁਦਿਆਂ ਨੂੰ ਸੰਭਾਲ ਰਹੇ ਰਾਘਵ ਚੱਢਾ ਨੂੰ ਪ੍ਰਾਜੈਕਟ ਕਰਨ ਦੀ ਤਿਆਰੀ ’ਚ ਹੈ।
ਸੂਤਰਾਂ ਦਾ ਕਹਿਣਾ ਹੈ ਕਿ ਇਸ ਬਾਰੇ ਆਮ ਆਦਮੀ ਪਾਰਟੀ ਦਾ ਚੰਗਾ ਫੀਡਬੈਕ ਮਿਲ ਰਿਹਾ ਹੈ। ਗੁਜਰਾਤ ਦੇ ਲੋਕ ਅਜਿਹੇ ਭਰੋਸੇਮੰਦ ਚਿਹਰੇ ’ਤੇ ਵਿਸ਼ਵਾਸ ਜਤਾਉਣਾ ਚਾਹੁੰਦੇ ਹਨ ਜੋ ਖੁਦ ’ਚ ਸਮਰਥ ਹੋਵੇ, ਨਾ ਕਿ ਬਾਕੀ ਪਾਰਟੀਆਂ ਦੇ ਰਿਮੋਟ ਕੰਟਰੋਲਡ ਨੇਤਾਵਾਂ ਦੀ ਤਰ੍ਹਾਂ ਇਸਾਰਿਆਂ ’ਤੇ ਚੱਲਦਾ ਹੋਵੇ।
ਸੂਤਰਾਂ ਮੁਤਾਬਕ, ਆਮ ਆਦਮੀ ਪਾਰਟੀ ਰਾਜ ਸਭਾ ਸੰਸਦ ਮੈਂਬਰ ਰਾਘਵ ਚੱਢਾ ਨੂੰ ਗੁਜਰਾਤ ਚੋਣਾਂ ’ਚ ਵੱਡੀ ਜ਼ਿੰਮੇਵਾਰੀ ਦੇ ਸਕਦੀ ਹੈ। ਰਾਘਵ ਚੱਢਾ ਪੰਜਾਬ ’ਚ ਆਮ ਆਦਮੀ ਪਾਰਟੀ ਦੀ ਜਿੱਤ ਦੇ ਅਹਿਮ ਸੂਤਰਧਾਰ ਰਹੇ ਹਨ। ਉਹ ਪੰਜਾਬ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਇੰਚਾਰਜ ਵੀ ਰਹੇ ਹਨ, ਨੌਜਵਾਨਾਂ ’ਚ ਲੋਕਪ੍ਰਸਿੱਧ ਚਿਹਰੇ ਨੂੰ ਇਸ ਲਈ ਗੁਜਰਾਤ ਭੇਜਿਆ ਜਾ ਰਿਹਾ ਹੈ ਕਿਉਂਕਿ ਉਥੋਂ ਦੇ ਵਰਕਰਾਂ ਅਤੇ ਨੇਤਾਵਾਂ ਵੱਲੋਂ ਇਸ ਬਾਰੇ ਕਾਫੀ ਹਾਂ-ਪੱਖੀ ਫੀਡਬੈਕ ਮਿਿਲਆ ਹੈ। ਅਜਿਹੇ ’ਚ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲਣ ਦੀ ਉਮੀਦ ਹੈ।